ਪ੍ਰੈਸ ਨੋਟ : ਮਿਤੀ- 4 ਮਈ 2009
ਨਾਮਧਾਰੀਆਂ ਨੇ ਸਿੱਖ-ਡੇ-ਪਰੇਡ ਵਿੱਚ ਦੇਹਧਾਰੀ ਗੁਰੂ ਦਾ ਪ੍ਰਦਰਸ਼ਨ ਕੀਤਾ ਸਿੱਖ-ਡੇ-ਪਰੇਡ ਨਿਊਯਾਰਕ ਦਾ ਮੁਖ ਮਨੋਰਥ ਅਮਰੀਕਨ ਲੋਕਾਂ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗਿਆਨ ਗੁਰੂ ਦੀ ਅਗਵਾਈ ਵਿੱਚ ਜੀਊਣ ਵਾਲੀ ਸਿੱਖ ਕੌਮ ਦੀ ਹੋਂਦ, ਹਸਤੀ, ਇੱਕਮੁੱਠਤਾ ਅਤੇ ਸ਼ਾਨਦਾਰ ਖ਼ਾਲਸਈ ਪਰੰਪਰਾਵਾਂ ਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਦਿਆਂ ਮਾਨਵਵਾਦੀ ਤੇ ਸਰਬਸਾਂਝੇ ਗੁਰਮਤਿ ਫ਼ਲਸਫ਼ੇ ਤੇ ਇਤਿਹਾਸ ਨੂੰ ਪ੍ਰਚਾਰਨਾ ਹੈ । ਪਰ, ਦੋ ਵੀਕ ਪਹਿਲਾਂ ਹੋਈ ਇਸ ਵਾਰੀ ਦੀ ਸਿੱਖ-ਡੇ-ਪਰੇਡ ਸਹਿਯੋਗ ਦੀ ਘਾਟ ਅਤੇ ਦਿਸ਼ਾ-ਹੀਣ ਹੋਣ ਕਰਕੇ ਉਪਰੋਕਤ ਮੁੱਦਿਆਂ ਦੀ ਪੂਰਤੀ ਪੱਖੋਂ ਤਾਂ ਬਿਲਕੁਲ ਅਸਫਲ ਸਿੱਧ ਹੋਈ । ਭਾਵੇਂ ਇਹ ਕੋਈ ਹੈਰਾਨੀ ਦੀ ਗੱਲ ਨਹੀ ਕਿਉਂਕਿ ਜਿਨ੍ਹਾਂ ਚਿਰ ਪਰੇਡ ਦੀ ਜ਼ਿਮੇਵਾਰੀ ਇਥੋਂ ਦੇ ਜੰਮਪਲ ਸਿੱਖ ਨੌਜੁਆਨਾਂ ਨੂੰ ਅਰਥਾਤ ਯੂਨਾਈਟਿੱਡ ਸਿੱਖਜ਼ ਅਤੇ ਸਿੱਖ ਕੁਲੀਸ਼ਨ ਵਰਗੀਆਂ ਸਿੱਖ ਸੰਸਥਾਵਾਂ ਦੇ ਹੱਥ ਵਿੱਚ ਨਹੀ ਅਉਂਦੀ, ਐਸਾ ਹੁੰਦਾ ਰਹੇਗਾ । ਪਰ, ਪਰੇਡ ਦਾ ਇਹ ਪੱਖ ਸਭ ਤੋਂ ਵਧੇਰੇ ਦੁਖਦਾਈ ਤੇ ਚਿੰਤਾਜਨਕ ਹੈ ਕਿ ਨਾਮਧਾਰੀ ਸੰਪਰਦਾ ਆਪਣੇ ਮਾਟੋ ਉੱਪਰ ਮੋਟੇ ਅਖਰਾਂ ਵਿੱਚ ‘ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ’ ਲਿਖ ਕੇ ਦੇਹਧਾਰੀ ਗੁਰੂ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਹੋਂਦ ਅਤੇ ਗੁਰੂਡੰਮ ਨੂੰ ਪ੍ਰਚਾਰਨ ਵਿੱਚ ਸੌ ਫੀਸਦੀ ਸਫਲ ਸਿੱਧ ਹੋ ਗਈ ।
ਗੁਰਮਤਿ ਸਿਧਾਂਤਾਂ ਪੱਖੋਂ ਜਾਗਰੂਕ ਗੁਰਸਿੱਖ ਇਹ ਸੁਆਲ ਉਠਾ ਰਹੇ ਸਨ ਕਿ ਨਾਮਧਾਰੀਆਂ ਨੂੰ ਇੱਕ ਸੰਸਥਾ ਵਜੋਂ ਸਿੱਖ-ਪਰੇਡ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਦਿੱਤੀ ਗਈ ? ਕੀ ਪ੍ਰਬੰਧਕ ਸਜਣ ਜਾਣਦੇ ਨਹੀ ਹਨ ਕਿ ਨਾਮਧਾਰੀ ਸੰਪਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਰੂਪ ਵਿੱਚ ਪ੍ਰਵਾਨ ਨਹੀ ਕਰਦੀ ਅਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੱਗੇ ਵੀ ਵਿਅਕਤੀਗਤ ਤੌਰ ’ਤੇ ਗੁਰਿਆਈ ਦਾ ਸਿਲਸਲਾ ਚਲਾ ਰਹੀ ਹੈ ? ਕੀ ਪ੍ਰਬੰਧਕ ਵੀਰਾਂ ਨੂੰ ਪਤਾ ਨਹੀ ਹੈ ਕਿ ਇਸ ਸਮੇਂ ਉਹਨਾਂ ਦਾ ਮਜੂਦਾ ਸਤਿਗੁਰੂ ਜਗਜੀਤ ਸਿੰਘ ਹੈ ਤੇ ਉਹ ਆਪਣੇ ਸਮਾਗਮਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਾਂ ਤਖ਼ਤ ਉਪਰ ਬਾਬਾ ਜਗਜੀਤ ਸਿੰਘ ਜੀ ਨੂੰ ਜਾਂ ਉਨ੍ਹਾਂ ਦੀ ਫੋਟੋ ਨੂੰ ਹੀ ਸਤਿਗੁਰੂ ਵਜੋਂ ਸ਼ਸ਼ੋਭਿਤ ਕਰਦੇ ਹਨ ? ਕੀ ਪਰੇਡ ਦੇ ਸੰਚਾਲਕਾਂ ਨੇ ਨਾਮਧਾਰੀ ਫੇਥ ਵਿਬ ਨਹੀ ਦੇਖੀ, ਜਿਸ ਰਾਹੀਂ ਉਹ ਪ੍ਰਚਾਰ ਰਹੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਨਹੀ ਸੀ ਦਿੱਤੀ । ਇਸ ਲਈ ‘ਆਦਿ ਗ੍ਰੰਥ ਤੇ ਦਸਮ ਗ੍ਰੰਥ’ ਇੱਕ ਸਮਾਨ ਹਨ ? ਕੀ ਪ੍ਰਬੰਧਕੀ ਵੀਰਾਂ ਨੇ ਵਿਬ ਉਤੇ ਇਹ ਲਿਖਿਆ ਨਹੀ ਪੜ੍ਹਿਆ ਕਿ ਬਾਰਵੇਂ ਸਤਿਗੁਰੂ ਰਾਮ ਸਿੰਘ ਜੀ ਨੇ ਸੰਨ 1757 ਵਿੱਚ ਇੱਕ ਖਾਸ ਪ੍ਰੀਵਰਤਨ ਕਰਦਿਆਂ ਸਿੱਖਾਂ ਲਈ ‘ਅੰਮ੍ਰਿਤਧਾਰੀ’ ਦੀ ਥਾਂ ‘ਨਾਮਧਾਰੀ’ ਸ਼ਬਦ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ ?
ਸਿੱਖ ਸੰਗਤਾਂ ਅੰਦਰ ਇਹ ਵੀ ਚਰਚਾ ਹੈ ਕਿ ਸ਼ਾਇਦ ਨਾਮਧਾਰੀ ਸੰਪਰਦਾ ਨੇ ਆਪਣੀ ਸ਼ਮਲੂੀਅਤ ਲਈ ਪੰਜਾਬ ਸਰਕਾਰ ਦੇ ਰਾਜਸੀ ਪ੍ਰਭਾਵ ਦੀ ਵਰਤੋਂ ਕੀਤੀ ਹੋਵੇ, ਕਿਉਂਕਿ, ਵੋਟਾਂ ਦੇ ਦਿਨ ਹਨ ।
ਆਸ ਹੈ ਕਿ ਸਿੱਖ ਪਰੇਡ ਦੇ ਸੰਚਾਲਕ ਉਪਰੋਕਤ ਸ਼ੰਕਿਆਂ ਪ੍ਰਤੀ ਆਪਣਾ ਸਪਸ਼ਟੀਕਰਣ ਦੇ ਕੇ ਸਿੱਖ ਸੰਗਤਾਂ ਦੀ ਸੰਸਾ ਨਵਿਰਤੀ ਕਰਦੇ ਹੋਏ ਇਸ ਬਜਰ ਗਲਤੀ ਲਈ ਖ਼ਾਲਸਾ ਪੰਥ ਪਾਸੋਂ ਮੁਆਫ਼ੀ ਮੰਗਣਗੇ । ਪੰਥਕ ਹਿਤੂ : ਜਗਤਾਰ ਸਿੰਘ ਜਾਚਕ, ਨਿਊਯਾਰਕ. ਫੋਨ : 516.761.1853,
Uncategorized September 6th, 2009
Recent Comments