ਜਦੋਂ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲਾ ਸੇਵਾ ਸਿੰਘ ਤਰਮਾਲਾ ਗੁਰਬਾਣੀ ਦੇ ਆਧਾਰ ਤੇ ਇੱਕ ਵੀ ਜਵਾਬ ਨਾ ਦੇ ਸਕਿਆ।
Posted by Administrator on September 6th, 2009ਮੈਂ ਸਿਰਫ ਉਨਾਂ ਨਾਲ ਹੀ ਗੱਲ ਕਰਾਂਗਾ ਜਿਨਾਂ ਨੇ ਸੱਚ ਪਾ ਲਿਆ ਅਤੇ ਬ੍ਰਹਮ ਦਾ ਗਿਆਨ ਹੈ।-ਸੇਵਾ ਸਿੰਘ ਤਰਮਾਲਾ print
6sept2009 ਬਠਿੰਡਾ 6 ਸਤੰਬਰ ‘ਕਿਰਪਾਲ ਸਿੰਘ’
ਜਦੋਂ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲਾ ਸੇਵਾ ਸਿੰਘ ਤਰਮਾਲਾ ਗੁਰਬਾਣੀ ਦੇ ਆਧਾਰ ਤੇ ਇੱਕ ਵੀ ਜਵਾਬ ਨਾ ਦੇ ਸਕਿਆ।
ਮੈਂ ਸਿਰਫ ਉਨਾਂ ਨਾਲ ਹੀ ਗੱਲ ਕਰਾਂਗਾ ਜਿਨਾਂ ਨੇ ਸੱਚ ਪਾ ਲਿਆ ਅਤੇ ਬ੍ਰਹਮ ਦਾ ਗਿਆਨ ਹੈ। ਤਰਮਾਲਾ ।
ਕੀ ਗੁਰੂ ਨਾਨਕ ਸਾਹਿਬ ਨੇ ਸਿਰਫ ਉਨਾਂ ਨਾਲ ਹੀ ਗੱਲ ਕੀਤੀ ਸੀ ਜਿਨਾਂ ਨੇ ਬ੍ਰਹਮ ਦਾ ਗਿਆਨ ਪ੍ਰਾਪਤ ਕੀਤਾ ਸੀ : ਗਿਆਨੀ ਸ਼ਿਵਤੇਗ ਸਿੰਘ ।
ਬਠਿੰਡਾ 6 ਸਤੰਬਰ ‘ਕਿਰਪਾਲ ਸਿੰਘ’: ਗੁਰੂ ਗ੍ਰੰਥ ਸਹਿਬ ਦੀ ਹਜੂਰੀ ਅਤੇ ਸੰਗਤ ਦੀ ਹਾਜਰੀ ’ਚ ਉਸ ਸਮੇਂ ਬੜਾ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਚਾਰ ਸਾਲਾ ਕੋਰਸ ਕਰਵਾਉਣ ਪਿੱਛੋ ਬ੍ਰਹਮ ਗਿਆਨੀ ਦੀਆਂ ਡਿਗਰੀਆਂ ਦੇਣ ਵਾਲਾ ਸੇਵਾ ਸਿੰਘ ਤਰਮਾਲਾ ਉਸ ਸਮੇਂ ਤਿਲਮਿਲਾ ਕੇ ਨੱਸ ਉਠਿਆ ਜਦੋਂ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਵਲੋਂ ਗੁਰਬਾਣੀ ਦੇ ਆਧਾਰ ਤੇ ਪੁੱਛੇ ਗਏ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ। ਇਹ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਗਿਆਨੀ ਸਿਵਤੇਗ ਸਿੰਘ ਨੇ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਵਿਖੇ ਚਲ ਰਹੀ ਗੁਰੂ ਗ੍ਰੰਥ ਸਹਿਬ ਦੀ ਲੜੀ ਵਾਰ ਕਥਾ ਦੌਰਾਨ ਬਿਨਾਂ ਕਿਸੇ ਦਾ ਨਾਂ ਲਇਆਂ ਉਨਾਂ ਅਖਾਉਤੀ ਬ੍ਰਹਮ ਗਿਆਨੀਆਂ ਦੀ ਨਿਖੇਧੀ ਕੀਤੀ ਸੀ ਜਿਹੜੇ ਆਪਣੇ ਡੇਰੇ ਵਿੱਚ ਚਾਰ ਸਾਲਾ ਕੋਰਸ ਕਰਵਾਕੇ ਬ੍ਰਹਮ ਗਿਆਨੀ ਬਣਾਉਣ ਦਾ ਦਾਅਵਾ ਕਰਕੇ ਡਿਗਰੀਆਂ ਵੰਡ ਰਹੇ ਸਨ ਅਤੇ ਸੰਤ ਸਿਪਾਹੀ ਬਣਾ ਰਹੇ ਹਨ। ਬੇਸ਼ਕ ਗਿਆਨੀ ਸਿਵਤੇਗ ਸਿੰਘ ਨੇ ਕਿਸੇ ਦਾ ਨਾਂ ਨਹੀਂ ਸੀ ਲਿਆ ਪਰ ਚੋਰ ਦੀ ਦਾੜੀ ਵਿੱਚ ਤਿਣਕਾ ਹੋਣ ਦੀ ਕਹਾਣੀ ਮੁਤਾਬਿਕ ਜਿਨਾਂ ਤੇ ਚੋਟ ਲੱਗੀ ਸੀ ਉਹ ਸਮਝ ਹੀ ਗਏ ਸਨ । ਇਸ ਲਈ ਉਨਾਂ ਨੇ ਗਿਆਨੀ ਸ਼ਿਵਤੇਗ ਸਿੰਘ ਨੂੰ ਫੋਨ ਤੇ ਧਮਕੀਆਂ ਦਿੰਦਿਆਂ ਉਨਾਂ ਨੂੰ ਖੁੱਲੀ ਬਹਿਸ ਦੀ ਚਣੌਤੀ ਦਿੱਤੀ। ਗਿਆਨੀ ਸਿਵਤੇਗ ਸਿੰਘ ਨੇ ਚਣੌਤੀ ਪ੍ਰਵਾਨ ਕਰਦਿਆਂ ਊਨਾਂ ਨੂੰ ਦੱਸਿਆਂ ਕਿ ਉਨਾਂ ਦੇ 1 ਅਤੇ 2 ਸਤੰਬਰ ਨੂੰ ਫਰੀਦਕੋਟ ਜਿਲੇ ਦੇ ਪਿੰਡ ਸਾਦਕ ਵਿਖੇ ਦੀਵਾਨ ਹਨ ਅਤੇ 3 ਅਤੇ 4 ਸਤੰਬਰ ਜ਼ੀਰਾ ਨਜ਼ਦੀਕ ਪਿੰਡ ਲੋਹਕੇ ਵਿਖੇ ਦੀਵਾਨ ਹਨ। ਇਨ੍ਰਾਂ ਤਰੀਕਾਂ ਦੌਰਾਨ ਉਹ ਕਿਸੇ ਵੀ ਸਮੇਂ ਗੁਰੂ ਗ੍ਰੰਥ ਸਹਿਬ ਦੀ ਹਜੂਰੀ ’ਚ ਗੱਲ ਕਰਨ ਲਈ ਤਿਆਰ ਹਨ। ਅਖੀਰ 3 ਸਤੰਬਰ ਨੂੰ ਜੀਰਾ ਫਿਰੋਜ਼ਪੁਰ ਰੋਡ ਤੇ ਸਥਿਤ ਗੁਰਦੁਆਰਾ ਛੀਨੀ ਸਹਿਬ, ਜਿਥੇ ਸੇਵਾ ਸਿੰਘ ਤਰਮਾਲਾ ਦੇ ਦੀਵਾਨ ਚੱਲ ਰਹੇ ਸਨ ਵਿਖੇ ਗੱਲਬਾਤ ਕਰਨ ਦਾ ਸਮਾਂ ਤਹਿ ਹੋ ਗਿਆ। ਗਿਆਨੀ ਸ਼ਿਵਤੇਗ ਸਿੰਘ ਲੋਕਲ ਵਿਦਵਾਨਾਂ ਅਤੇ ਕਥਾਵਾਚਕਾਂ ਲਖਵਿੰਦਰ ਸਿੰਘ ਤਲਵੰਡੀ ਮੰਗੇ ਖਾਂ, ਗੁਰਵਿੰਦਰ ਸਿੰਘ ਲੋਹਕੇ ਕਲਾਂ,ਗੁਰਮੀਤ ਸਿੰਘ ਮਹਿਰੋ, ਸੁੱਖਵਿੰਦਰ ਸਿੰਘ ਅਤੇ ਹੋਰ ਜਗਰੂਕ ਸਿੰਖਾਂ ਸਮੇਤ ਸਮੇਂ ਸਿਰ ਦੀਵਾਨ ਵਿੱਚ ਪਹੁੰਚ ਗਏ ਜਿਥੇ ਸੇਵਾ ਸਿੰਘ ਤਰਮਾਲੇ ਦਾ ਦੀਵਾਨ ਚੱਲਦਾ ਹੋਣ ਕਰਕੇ ਉਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਉਨਾਂ ਦੇ ਸਮਰਥਕ ਹਾਜਰ ਸਨ। ਦੋਨਾਂ ਧਿਰਾਂ ਦੇ ਪੰਜ ਪੰਜ ਵਿਦਵਾਨਾਂ ਵਿਚਕਾਰ ਸੁਰੂ ਹੋਈ ਗੱਲਬਾਤ ਦੌਰਾਨ ਜਦ ਗੁਰਵਿੰਦਰ ਸਿੰਘ ਲੋਹਕੇ ਕਲਾਂ ਨੇ ਸੁਆਲ ਕੀਤਾ ਕਿ ਤੁਸੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਦੱਸਦੇ ਹੋ ਇਸ ਲਈ ਮੈਂ ਕਾਗਜ਼ ਤੇ ਕੁਝ ਲਿਖਦਾ ਹਾਂ ਅਤੇ ਤੁਸੀ ਆਪਣੇ ਗਿਆਨ ਦੁਆਰਾ ਦੱਸਣਾ ਕਿ ਕੀ ਲਿਖਿਆ ਹੈ। ਜਦ ਭਾਈ ਤਰਮਾਲਾ ਨੇ ਕਿਹਾ ਕਿ ਇਹ ਕੋਈ ਮਦਾਰੀ ਦਾ ਤਮਾਸ਼ਾ ਹੈ ਤਾਂ ਸੰਗਤ ਵਿੱਚੋ ਹਾਸੇ ਦੀ ਆਵਾਜ਼ ਆੳਣ ਤੇ ਉਹਨਾਂ ਦੇ ਸੇਵਕਾਂ ਨੇ ਬੇਇੱਜਤੀ ਹੋਈ ਮਹਿਸੂਸ ਕਰਕੇ ਕ੍ਰਿਪਾਨਾਂ ਧੁਅ ਲਈਆਂ। ਗਿਆਨੀ ਸ਼ਿਵਤੇਗ ਸਿੰਘ ਨੇ ਮੌਕਾ ਸੰਭਾਲਦੇ ਹੋਏ ਬੇਨਤੀ ਕੀਤੀ ਕਿ ਆਪਾਂ ਮੈਦਾਨੇ ਜੰਗ ਵਿੱਚ ਨਹੀਂ ਆਏ ਬਲਕਿ ਗੁਰੂ ਗ੍ਰੰਥ ਸਹਿਬ ਦੀ ਹਜੂਰੀ ’ਚ ਇਸ ਦਾ ੳਟ ਆਸਰਾ ਲੈਂਦੇ ਹੋਏ ਵਿਚਾਰਾਂ ਕਰਨੀਆਂ ਹਨ। ਇਸ ਉਪਰੰਤ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਤੁਹਾਡੇ ਵੈਬਸਾਈਟ ਅਨੁਸਾਰ ਤੁਸੀ ਚਾਰ ਸਾਲ ਦਾ ਕੋਰਸ ਕਰਵਾਕੇ ਵਿਅਕਤੀ ਨੂੰ ਬ੍ਰਹਮ ਗਿਆਨੀ ਬਣਾਉਣ ਦਾ ਦਾਅਵਾ ਕੀਤਾ ਹੋਇਆ ਹੈ ਪਰ ਗੁਰਬਾਣੀ ਅਨੁਸਾਰ ਤਾਂ ‘‘ ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ,ਜਿਨ ਪ੍ਰਭ ਆਪਿ ਕਰੇਇ॥’’ ਭਾਵ ਪ੍ਰਭੂ ਆਪ ਹੀ ਜਿਨਾਂ ਨੂੰ ਬ੍ਰਹਮ ਗਿਆਨੀ ਬਣਾਉਦਾ ਹੈ ਉਹ ਹੀ ਬਣ ਸਕਦੇ ਹਨ, ਤਾਂ ਕੀ ਤੁਸੀ ਆਪਣੇ ਆਪ ਨੂੰ ਪ੍ਰਭੂ ਸਮਝਦੇ ਹੋ ? ਇਸ ਦਾ ਭਾਈ ਤਰਮਾਲਾ ਕੋਈ ਜਵਾਬ ਨਾ ਦੇ ਸਕੇ। ਗਿਆਨੀ ਸ਼ਿਵਤੇਗ ਸਿੰਘ ਨੇ ਅਗਲਾ ਸੁਆਲ ਪੁੱਛਿਆ ਕਿ ਤੁਸ਼ੀ ਸੰਤ ਸਿਪਾਹੀ ਬਣਾਉਣ ਦਾ ਦਾਅਵਾ ਕਰਦੇ ਹੋ ਪਰ ਸਿੱਖ ਇਤਿਹਾਸ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਨੂੰ ਹੀ ਸੰਤ ਸਿਪਾਹੀ ਮੰਨਿਆ ਗਿਆ ਹੈ ਤਾਂ ਕੀ ਤੁਸੀ ਆਪਣੇ ਚੇਲਿਆਂ ਨੂੰ ਗੁਰੂ ਗੋਬਿੰਦ ਸਿੰਘ ਬਣਾ ਰਹੇ ਹੋ। ਇਸ ਦਾ ਵੀ ਜਵਾਬ ਦੇਣ ਤੋਂ ਅਸਮਰਥ ਉਨਾਂ ਕਿਹਾ ਕਿ ਮੈਂ ਸਿਰਫ ਉਨਾਂ ਨਾਲ ਹੀ ਗੱਲ ਕਰਾਂਗਾ ਜਿਸਨੇ ਸੱਚ ਅਤੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ ਹੈ। ਉਨਾਂ ਸ਼ਿਵਤੇਗ ਸਿੰਘ ਤੇ ਸੁਆਲ ਕੀਤਾ ਕਿ ਕੀ ਤੁਸੀ ਸੱਚ ਪਾ ਲਿਆ ਹੈ ? ਭਾਈ ਸ਼ਿਵਤੇਗ ਸਿੰਘ ਨੇ ਜਵਾਬ ਵਿੱਚ ਕਿਹਾ ਕਿ ਮੇਰੇ ਲਈ ਤਾਂ ਗੁਰੂ ਗ੍ਰੰਥ ਸਹਿਬ ਹੀ ਸੱਚ ਹਨ ਅਤੇ ਮੈਂ ਗੁਰੂ ਗ੍ਰੰਥ ਸਹਿਬ ਨੂੰ ਗੁਰੂ ਧਾਰਨ ਕਰ ਲਿਆ ਹੈ । ਪਰ ਜਿਸ ਸੱਚ ਅਤੇ ਬ੍ਰਹਮ ਗਿਆਨ ਦੀ ਤੁਸੀ ਗੱਲ ਕਰਦੇ ਹੋ ਉਹ ਪ੍ਰਾਪਤ ਕਰਨ ਵਾਲੇ ਤਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਗਰੀਬ ਮਜ਼ਲੂਮਾਂ ਦੇ ਹੱਕਾਂ ਲਈ ਸਹੀਦੀਆਂ ਦੇ ਗਏ। ਤੁਸੀ ਦੱਸੋ ਕਿ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉ¦ਘਣਾ ਵਿਰੁੱਧ ਕੀ ਅਵਾਜ਼ ਉਠਾਈ ਹੈ। ਤਰਮਾਲਾ ਵੱਲੋ ਕੋਈ ਜਵਾਬ ਨਾ ਮਿਲਣ ਤੇ ਉਨਾਂ ਅਗਲਾ ਸਵਾਲ ਕੀਤਾ ਕਿ ਕੀ ਗੁਰੂ ਨਾਨਕ ਸਹਿਬ ਨੇ ਸਿਰਫ ਉਨਾਂ ਨਾਲ ਹੀ ਗੱਲ ਕੀਤੀ ਸੀ ਜਿਨਾਂ ਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਸੀ। ਇਸ ਦਾ ਕੋਈ ਜਵਾਬ ਦੇਣ ਤੋਂ ਅਸਮਰਥ ਭਾਈ ਤਰਮਾਲਾ ਨੇ ਬਹਿਸ ਲਈ ਕੋਈ ਹੋਰ ਸਮਾਂ ਨਿਸਚਿਤ ਕਰਨ ਦਾ ਕਹਿ ਕੇ ਖਹਿੜਾ ਛਡਾਉਣ ਦੀ ਗੱਲ ਕੀਤੀ। ਹੈਰਾਨੀਜਨਕ ਗੱਲ ਇਹ ਹੈ ਕਿ ਜਿਨਾਂ ਦੇ ਸੇਵਕ ਕੁੱਝ ਸਮਾਂ ਪਹਿਲਾਂ ਕ੍ਰਿਪਾਨਾ ਧੁਹ ਕੇ ਵਿਦਵਾਨਾਂ ਨੂੰ ਡਰਾਉਣ ਦੀ ਕੋਸ਼ਿਸ ਕਰ ਰਹੇ ਸਨ ਉਹੀ ਭਾਈ ਤਰਮਾਲਾ ਜੀ ਜਾਂਦੇ ਹੋਏ ਭਾਈ ਸਿਵਤੇਗ ਸਿੰਘ ਨੂੰ ਪਾਸੇ ਲਿਜਾਕੇ ਬੇਨਤੀ ਕਰਨ ਲੱਗੇ ਕਿ ਆਪਣੀ ਹੋਈ ਗੱਲਬਾਤ ਮੀਡੀਏ ਵਿੱਚ ਨਾ ਛਪੇ। ਭਾਈ ਸ਼ਿਵਤੇਗ ਸਿੰਘ ਨੇ ਅਗਲੀ ਗੱਲ ਬਾਤ ਲਈ ਉਨਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਅਤੇ ਇਸ ਉਪਰੰਤ ਇਥੇ ਹੋਈ ਸਾਰੀ ਗੱਲਬਾਤ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਭਾਈ ਪੰਥਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਇਹ ਲੋਕ ਗੁਰਬਾਣੀ ਦੇ ਉਲਟ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸਾਰੇ ਕੇਸ ਦੀ ਪੜਤਾਲ ਕਰਕੇ ਉਹ ਵੀ ਭਾਈ ਤਰਮਾਲਾ ਨਾਲ ਕਿਸੇ ਸਮੇਂ ਗੱਲਬਾਤ ਕਰਨਗੇ।
Recent Comments