ਵਿਨੀਪੈਗ ਵਿਖੇ ਧਰਮ ਪ੍ਰਚਾਰ ਵਰਕਸ਼ਾਪ

ਵਿਨੀਪੈਗ ਵਿਖੇ ਧਰਮ ਪ੍ਰਚਾਰ ਵਰਕਸ਼ਾਪ

ਸ਼ਹਿਰ ਵਿਨੀਪੈਗ ਵਿਖੇ ਤਿੰਨ ਦਿਨ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ (ਵਿਨੀਪੈਗ ਚੈਪਟਰ) ਵਲੋਂ ਸੰਗਤ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦਿਵਸ ਨੂੰ ਸਮੱਰਪਤ ਬੜੀਆਂ ਭਾਰੀਆਂ ਵਰਕਸ਼ਾਪਾਂ ਲੱਗੀਆਂ। ਜਿਨ੍ਹਾਂ ਵਿੱਚ ਟੋਰਾਂਟੋ ਤੋਂ ਆਏ ਸ੍ਰ: ਗੁਰਚਰਨ ਸਿੰਘ ਜਿਊਣਵਾਲਾ ਅਤੇ ਪਰਮਿੰਦਰ ਸਿੰਘ ਪਰਮਾਰ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਪਹਿਲੀ ਵਰਕਸ਼ਾਪ ਦਿਨ ਸ਼ੁੱਕਰਵਾਰ (ਅਗੱਸਤ 8, 2009 ਈ:) ਖਾਲਸਾ ਦੀਵਾਨ ਸੁਸਾਇੱਟੀ ਗੁਰਦੁਆਰਾ, ਵਿਨੀਪੈਗ ਦੇ ਛੋਮਮੁਨਟਿੇ ਹੳਲਲ ਵਿੱਚ ਹੋਈ ਜਿਸ ਵਿੱਚ ਸਿੰਘ ਸਭਾ ਇੰਟਰਨੈਸ਼ਨਲ, ਕਨੇਡਾ ਵਲੋਂ ਭਾਈ ਗੁਰਚਰਨ ਸਿੰਘ ਜਿਊਣਵਾਲਾ ਅਤੇ ਪ੍ਰਮਿੰਦਰ ਸਿੰਘ ਪਰਮਾਰ ਨੇ ਅਖੌਤੀ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖਰੀ ਵੱਖਰੀ ਵਿਚਾਰਧਾਰਾ, ਸਿਧਾਂਤ, ਫਿਲਾਸਫੀ ਅਤੇ ਰਚਨਾ ਉੱਤੇ ਚਾਨਣਾ ਪਾਇਆ। ਅਖੌਤੀ ਦਸਮ ਗ੍ਰੰਥ ਸਾਹਿਬ ਵਿੱਚੋਂ ਪਰਮਾਣ ਪੇਸ਼ ਕਰ ਕੇ ਉਨ੍ਹਾਂ ਨੇ ਦਸਮ ਗ੍ਰੰਥ ਨੂੰ ਸਿੱਖੀ ਸਿਧਾਂਤ ਤੋਂ ਸੱਖਣਾ ਅਤੇ ਅਣਪ੍ਰਮਾਣਿਤ ਰਚਨਾ ਸਿੱਧ ਕਰ ਕੇ ਦਸਮ ਗ੍ਰੰਥ ਨਾਮੀ ਪੁਸਤਕ ਅਤੇ ਇਸ ਦੀ ਕਾਵਿ-ਰਚਨਾ ਦੇ ਸੰਗਤਾਂ ਨੂੰ ਸਕਰੀਨ ਉੱਤੇ ਅਤੇ ਪਰਤੱਖ ਦਰਸ਼ਨ ਕਰਵਾਏ। ਭਾਈ ਗੁਰਚਰਨ ਸਿੰਘ ਜੀ ਨੇ ਪਰਮਾਣ ਦੇ ਦੇ ਕੇ ਅਖੌਤੀ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਮਪੳਰੳਟਵਿੲ ਸਟੁਦੇ ਦਾ ਅਧਿਐਨ ਕਰਵਾਇਆ ਅਤੇ ਭਾਈ ਪ੍ਰਮਿੰਦਰ ਸਿੰਘ ਜੀ ਨੇ ਵੀ ਉਸੇ ਵਿਸ਼ੇ ਨੂੰ ਚਾਲੂ ਰੱਖਦੇ ਹੋਏ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਬਾਰੇ ਜਾਣਕਾਰੀ, ਇਸ ਦੀਆਂ ਬ੍ਰਾਚਾਂ ਅਤੇ ਪਰਾਪਤੀਆਂ ਉੱਤੇ ਵੀ ਚਾਨਣਾ ਪਾਇਆ। ਸੰਗਤ ਦੀ ਖੁਸ਼ੀ ਲਈ ਲਿਖਤੀ ਜਾਣਕਾਰੀ (ਫਰਨਿਟੲਦ ੰੳਟੲਰੳਿਲ) ਵੀ ਉਪਲੱਭਦ ਸੀ। ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਕਈ ਸੱਜਣ ਕਈ ਘੰਟੇ ਖੜੇ ਹੀ ਰਹੇ ਸਨ। ਇਹ ਦੋ ਘੰਟੇ (ਸ਼ਾਮ 6 ਵਜੇ ਤੋਂ 8 ਵਜੇ ਤਕ) ਦਾ ਸੈਮੀਨਾਰ ਤਿੰਨ ਘੰਟਿਆਂ ਤੋਂ ਵੀ ਵੱਧ ਚਲਾ ਗਿਆ ਸੀ। ਸੈਮੀਨਾਰ ਦੇ ਅਖੀਰ ਵਿੱਚ ਗੁਰਦੁਆਰੇ ਦੇ ਭਾਈਆਂ ਨੇ ਕਈ ਐਸੇ ਸਵਾਲ ਪੁੱਛੇ ਜਿਹੜੇ ਕਿ ਉਨ੍ਹਾਂ ਨੂੰ ਪਤਾ ਹੋਣੇ ਚਾਹੀਦੇ ਸਨ ਅਤੇ ਸੰਗਤਾਂ ਨੂੰ ਦੱਸਣੇ ਚਾਹੀਦੇ ਸਨ। ਸੰਗਤ ਸੈਮੀਨਾਰ ਤੋਂ ਜਾਣਕਾਰੀ ਹਾਸਲ ਕਰ ਕੇ ਅਤੀ ਪ੍ਰਸੰਨ ਸੀ।

ਦਿਨ ਸ਼ਨਿਚਰਵਾਰ (ਅਗੱਸਤ 9, 2009 ਈ:) ਦੁਪਹਿਰੇ 2 ਵਜੇ ਤੋਂ 4 ਵਜੇ ਤਕ ਸ੍ਰ; ਗੁਰਚਰਨ ਸਿੰਘ ਜਿਊਣਵਾਲਾ ਨੇ ਲੋਕਲ ਰੇਡੀਓ ਸਟੇਸ਼ਨ ਤੇ ਵੀ ਇੰਟਰਵਿਊ ਦਿੱਤੀ ਜਿਸ ਦਾ ਸਿੱਧਾ ਪਰਸਾਰਣ ਹੋਇਆ। ਸ਼ਨੀਵਾਰ ਦੀ ਰਾਤ ਨੂੰ 6 ਤੋਂ 8 ਵਜੇ ਤਕ ਗੁਰਦੁਆਰਾ ਨਾਨਕ ਦਰਬਾਰ ਦੇ ਦੀਵਾਨ ਹਾਲ ਵਿੱਚ ਗੁਰਮਤਿ ਵਿਚਾਰਾਂ ਹੋਈਆਂ ਅਤੇ ਬਾਅਦ ਵਿੱਚ ਕਰੀਬ ਅੱਧੀ ਰਾਤ ਤਕ ਗੁਰਚਰਨ ਸਿੰਘ ਜੀ ਨੂੰ ਮਿਲਣ ਵਾਲਿਆਂ ਦਾ ਤਾਂਤਾ ਬੱਝਿਆ ਰਿਹਾ। ਜਗਿਆਸੂਆਂ ਨੇ ਉਨ੍ਹਾਂ ਦੇ ਤਜੱਰਬੇ ਦਾ ਭਰਪੂਰ ਫਾਇਦਾ ਉਠਾਇਆ। ਬਹੁਚਰਚਿਤ ਅਤੇ ਬਹੁ ਪੱਖੀ ਵਿਸ਼ਿਆਂ ਉੱਤੇ ਵਿਸਥਾਰ ਨਾਲ ਚਰਚਾ ਹੋਈ।

ਐਤਵਾਰ ਨੂੰ ਸ੍ਰ ਪਰਮਿੰਦਰ ਸਿੰਘ ਨੇ ਗੁਰਦੁਆਰਾ ਨਾਨਕ ਦਰਬਾਰ ਦੀ ਸੰਗਤ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਵਿੱਚ ਚੱਲ ਗੁਰਮਤਿ ਪ੍ਰਚਾਰ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਚੱਲ ਰਹੇ ਕੇਂਦਰ ਦੀ ਵੀਡੀਓ ਫਿਲਮ ਵੀ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਸੰਗਤਾਂ ਨੂੰ ਭਰਪੂਰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਦਾ ਜ਼ਰੂਰ ਖ਼ਿਆਲ ਕਰਨ ਅਤੇ ਸੰਸਥਾ ਦੇ ਸਹਿਯੋਗੀ ਬਣਨ।

ਐਤਵਾਰ ਨੂੰ ਸ੍ਰ; ਗੁਰਚਰਨ ਸਿੰਘ ਜਿਊਣਵਾਲਾ ਨੇ ਗੁਰਦੁਆਰਾ ਸਿੱਖ ਸੁਸਾਇੱਟੀ ਵਿਖੇ ਸੰਗਤਾਂ ਨੂੰ ਭਰਮਾਂ ਵਹਿਮਾ ਵਿੱਚੋਂ ਨਿਕਲ ਕੇ ਕੇਵਲ ਅਤੇ ਕੇਵਲ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਅਤੇ ਮੰਨਣ ਉੱਤੇ ਜੋਰ ਦਿੱਤਾ। ਲੰਗਰ ਛਕਣ ਉਪਰੰਤ ਦੀਵਾਨ ਹਾਲ ਤੋਂ ਬਾਹਰ ਸਵਾਲ-ਜੁਆਬ ਕਰਨ ਦਾ ਵੀ ਬੰਦੋਬਸਤ ਕੀਤਾ ਗਿਆ ਸੀ ਪਰ ਕੁਝ ਕੁ ਬੰਦਿਆਂ ਨੇ ਹੁਲੜਬਾਜੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਪਰ ਗੁਰਪਿੰਦਰ ਸਿੰਘ ਤੂਰ ਨੇ ਸਮਾਂ ਸੰਭਾਲਦੇ ਹੋਏ ਸ੍ਰ ਗੁਰਚਰਨ ਸਿੰਘ ਜੀ ਦਾ ਥੋੜੇ ਸਮੇਂ ਦੇ ਨੋਟਿਸ ਉੱਤੇ ਵੀ ਪਹੁੰਚ ਸਕਣ ਦਾ ਧੰਨਵਾਦ ਕੀਤਾ ਅਤੇ ਵਾਦ-ਵਿਵਾਦ ਰੋਕ ਲਿਆ ਸੀ।

ਵਰਕਸ਼ਾਪਾਂ ਦੀ ਓਵਰਆਲ ਪਰਫਾਰਮੈਂਸ ਸ਼ਲਾਘਾਯੋਗ ਸੀ। ਇਹ ਲਾਹਾ ਲੈਣ ਵਾਲੇ ਸੈਮੀਨਾਰ ਸਨ। ਸੰਗਤਾਂ ਵਲੋਂ ਬੜਾ ਭਰਵਾਂ ਹੁੰਗਾਰਾ ਮਿਲਿਆ ਅਤੇ ਐਸੀਆਂ ਹੋਰ ਵਰਕਸ਼ਾਪਾਂ ਦੀ ਲੋੜ ਮਹਿਸੂਸ ਕੀਤੀ।

ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਲੋਂ ਕੈਲੇਫੋਰਨੀਆਂ ਦੇ ਸ਼ਹਿਰ ਹੇਵਰਡ ਵਿਖੇ ਵਿਚਾਰ ਗੋਸ਼ਟੀ

(15/08/09)
ਸਿੰਘ ਸਭਾ ਇੰਟ੍ਰਨੈਸ਼ਨਲ

ਸਿੰਘ ਸਭਾ ਇੰਟ੍ਰਨੈਸ਼ਨਲ ਕਨੇਡਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਲੋਂ ਕੈਲੇਫੋਰਨੀਆਂ ਦੇ ਸ਼ਹਿਰ ਹੇਵਰਡ ਵਿਖੇ ਵਿਚਾਰ ਗੋਸ਼ਟੀ

(ਅਵਤਾਰ ਸਿੰਘ ਮਿਸ਼ਨਰੀ/ਚਰਨਜੀਤ ਸਿੰਘ ਪੰਨੂੰ) ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਮਿਤੀ 22 ਅਗਸਤ 2009 ਦਿਨ ਸ਼ਨੀਵਾਰ ਨੂੰ 31083 Mission Blvd Hayward CA ਮਾਊਨਟੇਨ ਮਾਈਕੀ ਪੀਜ਼ਾ ਛਾਪਿੰਗ ਸੈਂਟਰ ਹੇਵਰਡ ਵਿਖੇ ਸਿੱਖ ਕੌਮ ਨੂੰ ਦਰਪੇਸ਼ ਧਾਰਮਿਕ ਮਸਲਿਆਂ ਅਤੇ ਉਨ੍ਹਾਂ ਦੇ ਉਪਚਾਰ ਲਈ ਇੱਕ ਵਿਚਾਰ ਗੋਸ਼ਟੀ ਦਾ ਅਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਸਿੰਘ ਸਭਾ ਇੰਟ੍ਰਨੈਸ਼ਨਲ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਵਿੱਚ ਕੀਤੇ ਜਾ ਰਹੇ ਧਰਮ ਪ੍ਰਚਾਰ ਬਾਰੇ ਕਨੇਡਾ ਤੋਂ ਆ ਰਹੇ ਵਿਦਵਾਨ ਸ੍ਰ ਗੁਰਚਰਨ ਸਿੰਘ ਜਿਊਣਵਾਲਾ ਅਤੇ ਭਾਈ ਪਰਮਿੰਦਰ ਸਿੰਘ ਇਸ ਬਾਰੇ ਵਿਸਥਾਰ ਨਾਲ ਦੱਸਣਗੇ ਕਿ ਕਿਵੇਂ ਐਸਾ ਕਾਰਜ ਨਿਭਾਇਆ ਜਾ ਰਿਹਾ ਹੈ? ਪੰਥ ਦੇ ਗੰਭੀਰ ਮਸਲਿਆਂ ਤੇ ਵੀ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਜਾਣਗੇ ਅਤੇ ਇਸ ਬਾਰੇ ਆਏ ਵਿਦਵਾਨਾਂ ਦੇ ਵਿਚਾਰ ਵੀ ਲੈ ਜਾਣਗੇ। ਇਸ ਲਈ ਸਿੰਘ ਸਭਾ ਇੰਟ੍ਰਨੈਸ਼ਨਲ ਦੀਆਂ ਸਹਿਜੋਗੀ ਸਥਾਨਕ ਜਥੇਬੰਦੀਆਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ, ਦਲ ਖਾਲਸਾ ਅਲਾਇਂਸ, ਮਿਸ਼ਨਰੀ ਸਰਕਲ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਮੰਨਣ ਵਾਲੇ ਪੰਥ ਦਰਦੀ ਵਿਦਵਾਨਾਂ ਅਤੇ ਦਾਨੀ ਸਜਨਾ ਨੂੰ ਇਸ ਵਿਚਾਰ ਗੋਸ਼ਟੀ ਵਿੱਚ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸੰਪਰਕ ਲਈ ਆਪ ਇਨ੍ਹਾਂ ਨੰਬਰਾਂ 510-432-5827, 510-774-5909 ਅਤੇ 408-209-7072 ਤੇ ਫੋਨ ਕਰ ਸਕਦੇ ਹੋ।