ਕਲੋਨ (ਜਰਮਨੀ) 21 ਫਰਬਰੀ (ਕਾਬਲ ਸਿੰਘ) ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪੰਥ ਦੇ ਮਜੂਦਾ ਹਲਾਤਾਂ ਪਰ ਡੂੰਗੀ ਚਿੰਤਾ ਪ੍ਰਗਟ ਕਰਦਿਆਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ, ਖਾਲਸਾ ਪੰਥ ਨੂੰ ਖਬਰਦਾਰ ਹੁਸ਼ਿਆਰ ਹੋ ਜਾਣਾ ਚਾਹੀਦਾ ਹੈ ।ਇਹ ਜੋ ਪਿਛਲੇ ਦਿਨਾਂ ਵਿਚ ਪਟਨਾ ਸਾਹਿਬ ਜੀ ਦੇ ਮੁਖ ਸੇਵਾਦਾਰ ਗਿਆਨੀ (ਅਸਲ ਵਿਚ ਆਰ ਐਸ ਐਸ ਦੇ ਏਜੈਂਟ) ਨੇ ਅਪਣਾ ਅਖੌਤੀ ਮੁਕਮਨਾਮਾ ਸਿੱਖ ਕੌਮ ਦੇ ਨਾਂ ਜ਼ਾਰੀ ਕੀਤਾ ਹੈ ਇਹ ਕੋਈ ਅਚਨਚੇਤ ਵਿਚ ਨਹੀਂ ਹੋਇਆ ਹੈ ਇਹ ਇਕ ਖਾਲਸਾ ਪੰਥ ਦੇ ਦੁਸ਼ਮਨਾਂ ਦੀ ਬਹੁਤ ਹੀ ਵੱਡੀ ਸਾਜਿਸ਼ ਹੈ।ਕਿਉਂਕਿ ਖਾਲਸਾ ਪੰਥ ਇਸ ਸਾਲ ਸ਼ਬਦ ਗੁਰੂ ਦੀ ਤੀਸਰੀ ਸ਼ਤਾਬਦੀ ਮਨ੍ਹਾ ਰਿਹਾ ਹੈ, ਅਸਲ ਵਿਚ ਸਿੱਖ ਕੌਮ ਦਾ ਧਿਆਨ ਅਪਣੇ ਅਸਲ ਮੁਦੇ ਵਲੋਂ ਹਟਾ ਕੇ ਆਪਸੀ ਵਿਬਾਦਾਂ ਅਤੇ ਭਰਾ ਮਾਰੂ ਨੀਤੀ ਵਿਚ ਉਲਝਾਣ ਤੋਂ ਸਿਵਾ ਕੁਛ ਨਹੀਂ ਹੈ ।ਖਾਲਸਾ ਜੀ ਸਾਨੂੰ ਸੱਭ ਨੂੰ ਬਹੁਤ ਹੀ ਵਿਬੇਕ ਬੁਧੀ ਨਾਲ ਸੋਚਣਾ ਚਾਹੀਦਾ ਹੈ ਕਿ ਜਿਸ ਰਹਿਤ ਮਰਯਾਦਾ ਨੂੰ ਖਾਲਸਾ ਪੰਥ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ 15 ਸਾਲਾਂ ਦੀ ਅਣਥੱਕ ਮਿਹਨਤ ਨਾਲ ਤਿਆਰ ਕੀਤਾ ਸੀ ਅਤੇ ਕਰੀਬ 60 ਸਾਲਾਂ ਤੋਂ ਉਤੇ ਇਹ ਪੰਥ ਉਤੇ ਲਾਗੂ ਚਲੀ ਆ ਰਹੀ ਹੈ, ਦੂਜਾ ਨਾਨਕ ਸ਼ਾਹੀ ਕਲੰਡਰ ਜੋ ਸਿੱਖ ਵਿਦਵਾਨਾਂ ਦੀ ਅਣਥੱਕ ਮਿਹਨਤ ਨਾਲ ਤਿਆਰ ਹੋਇਆ  ਅਤੇ 11 ਮੈਂਬਰੀ ਕਮੇਟੀ ਨੇ ਇਸ ਵਿਚ ਜੋ ਕਮੀਆਂ ਸਨ ਸਰਬ ਸੰਮਤੀ ਨਾਲ ਦੂਰ ਕਰ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇਸ ਨੂੰ ਲਾਗੂ ਹੋਏ ਨੂੰ ਵੀ ਕਰੀਬ 7 ਸਾਲ ਬੀਤ ਗਏ ਹਨ ਜੋ ਕਿ ਸਿੱਖ ਕੌਮ ਦੀ ਅਜਾਦ ਹਸਤੀ ਦਾ ਪ੍ਰਤੀਕ ਹੈ ਜਿਸ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਮਾਨਤਾ ਪ੍ਰਾਪਤ ਹੈ, ਕਿਆ ਇਹਨਾਂ ਗੁਰੂ ਪੰਥ ਦੇ ਦੋਖੀਆਂ ਨੂੰ ਅੱਜ ਕਮੀਆਂ ਦਿਖਾਈ ਦਿਤੀਆਂ ਹਨ ? ਹਾਂ ਕਮੀਆਂ ਤਾਂ ਪਹਿਲਾਂ ਤੋਂ ਹੀ ਹਨ ਉਹ ਇਹ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਨਹੀਂ ਵਿਸਾਖ ਵਿਚ ਹੋਇਆ ਸੀ ਦੂਸਰਾ ਮੱਸਿਆ ਅਤੇ ਪੂਰਨਮਾਸੀ ਨਾਲ ਸਿੱਖ ਕੌਮ ਦਾ ਦੁਰ ਦਾ ਵੀ ਸਵੰਧ ਨਹੀਂ ਹੈ ਪਰ ਇਹ ਸਾਡੇ ਕੇਸਾਧਾਰੀ ਹਿੰਦੂ (ਡੇਰੇਦਾਰਾਂ) ਨੂੰ ਪ੍ਰਵਾਨ ਨਹੀਂ ਸੀ ਇਸ ਕਰ ਕੇ ਹੀ ਉਸ ਵਖਤ ਇਨ੍ਹਾਂ ਨੇ 11 ਮੈਂਬਰੀ ਕਮੇਟੀ ਪਾਸੋਂ ਜਬਰਦਸਤੀ ਕਲੰਡਰ ਵਿਚ ਪੁਆਇਆ ਸੀ ।ਨਹੀਂ ਖਾਲਸਾ ਪੰਥ ਜੀ ਇਹ ਸੱਭ ਆਰ ਐਸ ਐਸ (ਹਿੰਦੀ ਹਿੰਦੂ ਹਿੰਦੁਸਤਾਨ) ਵਲੋਂ ਅਤੇ ਉਸ ਪਾਸ ਵਿਕੇ ਹੋਏ ਉਹਨਾਂ ਦੇ ਗੁਲਾਮ ਸਾਡੇ ਧਾਰਮਕ ਅਤੇ ਰਾਜਨੀਤਕ ਲੀਡਰਾਂ ਵਲੋਂ ਇਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਸਿੱਖ ਪੰਥ ਨੂੰ ਬੁਧੂ ਬਨ੍ਹਾ ਕੇ ਇਕ ਇਸ ਅਹਿਮ ਮੌਕੇ ਤੇ ਨਾਨਕ ਸ਼ਾਹੀ ਕਲੰਡਰ ਦਾ ਹੀ ਭੋਗ ਪਾ ਦਿਤਾ ਜਾਵੇ ਅਤੇ ਖਾਲਸਾ ਪੰਥ ਵਲੋਂ ਤਿਆਰ ਕੀਤੀ ਹੋਈ ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਹੀ ਬਦਲ ਕੇ, ਕੇਸਾਧਾਰੀ ਹਿੰਦੂ ਡੇਰੇਦਾਰਾਂ ਦੀ ਮਰਯਾਦਾ ਲਾਗੂ ਕਰਾ ਦਿਤੀ ਜਾਵੇ ।ਇਥੇ ਮੈਂ ਇਹ ਗੱਲ ਸਪੱਸ਼ਟ ਕਰ ਦਿਆਂ ਇਹ ਜੋ ਰੋਜ਼ ਮੀਡੀਏ ਵਿਚ ਰੌਲਾ ਪਾ ਰਹੇ ਹਨ ਅਤੇ ਇਕ ਦੂਜੇ ਨੂੰ ਮੈਂ ਵੱਡਾ ਮੇਰਾ ਤਖਤ ਵੱਡਾ ਜਾਂ ਕੋਈ ਪੰਥਕ ਫੈਸਲਾ ਪੰਜੇ ਜਥੇਦਾਰ (ਅਸਲ ਵਿਚ ਇਹ ਪੁਜਾਰੀਆਂ ਵਾਲੇ ਕੰਮ ਆਪ ਕਰ ਰਹੇ ਹਨ) ਹੀ ਮਿਲ ਕੇ ਕਰ ਸਕਦੇ ਹਨ , ਹਰਗਜ਼ ਨਹੀਂ ਇਸ ਤਰ੍ਹਾਂ ਦੇ ਪੰਥਕ ਫੈਸਲੇ ਸਿਰਫ ਤੇ ਸਿਰਫ ਖਾਲਸਾ ਪੰਥ ਹੀ ਮਿਲ ਬੈਠ ਕੇ ਕਰ ਸਕਦਾ ਹੈ ਅਤੇ ਜੇ ਕਰ ਨਾਨਕ ਸ਼ਾਹੀ ਕਲੰਡਰ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਸ. ਪਾਲ ਸਿੰਘ ਪੁਰੇਵਾਲ ਕਨੇਡਾ ਜਿਨ੍ਹਾਂ ਨੇ ਇਸ ਨੂੰ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਸੀ, ਦੀ ਸਲਾਹ ਨਾਲ ਅਤੇ 11 ਮੈਂਬਰੀ ਕਮੇਟੀ ਹੀ ਸੋਧ ਕਰ ਸਕਦੀ ਹੈ ਹੋਰ ਕੋਈ ਨਹੀਂ। ਪਰ ਨਹੀਂ ਉਥੇ ਸਿੱਖ ਕੌਮ ਦੀ ਅਜ਼ਾਦ ਹਸਤੀ ਨੂੰ ਖਤਮ ਕਰਨ ਦੀ ਹਰ ਗੱਲ ਕੀਤੀ ਜਾਵੇਗੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਏ ਫਿਰ ਉਸ ਖੇਤ ਦਾ ਰੱਬ ਹੀ ਰਾਂਖਾ ਹੈ। ਪਿਛੇ ਜਹੇ ਸ. ਸੰਗਤ ਸਿੰਘ ਇਤਿਹਾਸਕਾਰ ਨੇ ਭਵਿਖਬਾਣੀ ਕੀਤੀ ਸੀ,ਜਿਸ ਦਿਨ ਸੁਖਬੀਰ ਬਾਦਲ ਪੰਜਾਬ ਦਾ ਮੁਖ ਮੰਤਰੀ ਬਣ ਗਿਆ ਸਮਝੋ ਉਸ ਤੋਂ ਵਾਅਦ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਵੀ ਆਰ ਐਸ ਐਸ ਦਾ ਬੰਦਾ ਬਣਾ ਦਿਤਾ ਜਾਏਗਾ, ਸੋ ਲਗਦਾ ਹੈ ਕਿ ਸਹੀ ਹੁੰਦੀ ਜਾਪਦੀ ਹੈ ।ਜਦੋਂ ਪਟਨਾ ਸਾਹਿਬ ਤੋਂ ਇਹ ਹੁਕਮਨਾਮਾ ਜ਼ਾਰੀ ਹੋਇਆ ਸੀ ਤਾਂ ਉਸੀ ਹੀ ਵਖਤ ਅਮਰੀਕਾ ਅਤੇ ਕਨੇਡਾ ਦੇ ਰੇਡੀਉ ਹਮ ਸਫਰ ਨੇ ਗਿਆਨੀ ਇਕਬਾਲ ਸਿੰਘ ਨੂੰ ਏਅਰ ਤੇ ਲਿਆਂਦਾ ਸੀ ਤਾਂ ਬਹੁਤ ਸਾਰੇ ਸ੍ਰੋਤਿਆਂ ਨੇ ਸਵਾਲ ਜਵਾਬ ਕੀਤੇ ਜਿਸ ਵਿਚ ਸ. ਤਰਲੋਚਨ ਸਿੰਘ ਦੁਪਾਲ ਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਯੂ ਐਸ ਏ ਨੇ ਏਅਰ ਤੇ ਇਕਬਾਲ ਸਿੰਘ ਨੂੰ ਕਿਹਾ ਸੀ ਕਿ ਜਥੇਦਾਰ ਜੀ ਤੁਸੀਂ ਕੁਝ ਦਿਨਾਂ ਮਗਰੋਂ ਹੀ ਜਦੋਂ ਬਾਦਲ ਸਾਹਿਬ ਨੇ ਤੁਹਾਡੇ ਨਾਲ ਦੇ ਲੈਕੇ ਸਮਝੌਤਾ ਕੀਤਾ ਤਾਂ ਤੁਸੀਂ ਅਪਣੇ ਬਚਨਾਂ ਤੋਂ ਹੀ ਮੁਕਰ ਜਾਣਾ ਹੈ ਫਿਰ ਤੁਹਾਡੇ ਅਪਣੇ ਹੀ ਹੁਕਮਨਾਮੇ ਦਾ ਕੀ ਬਣੇਗਾ ? ਤਾਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਸਿੱਖ ਅਪਣੇ ਬਚਨਾਂ ਤੋਂ ਪਿਛੇ ਨਹੀਂ ਹਟੇਗਾ, ਜਿਸ ਦੀ ਰਿਕਾਡਿੰਗ ਸਾਡੇ ਪਾਸ ਮਜੂਦ ਹੈ ਅਤੇ ਅਸੀਂ ਬਹੁਤ ਹੀ ਜਲਦੀ ਵੈਬ ਸਾਈਟ ਤੇ ਪਾ ਰਹੇਹਾਂ ।ਪਰ ਹੁਣ ਮੈਂ ਹੀ ਇਕਬਾਲ ਸਿੰਘ ਨੂੰ ਪੁਛਣਾ ਚਾਂਹਦਾ ਹਾਂ ਕਿ ਤੁਸੀਂ ਸਿੱਖ ਗੁਰੂ ਦੇ ਹੋ ਜਾਂ ਫਿਰ ਬਾਦਲ ਦੇ, ਹੁਣ ਦਿੱਲੀ ਵਿਚ ਨਾਨਕ ਸਰੀਆਂ ਦੇ ਗੁਰਦਵਾਰੇ ਵਿਚ ਸੁਖਬੀਰ ਬਾਦਲ ਨਾਲ ਕਿੰਨੇ ਵਿਚ ਸੌਦਾ ਤਹਿ ਹੋਇਆ ਹੈ । ਪਰ ਨਹੀਂ ਪੁਜਾਰੀਉ ਤੁਹਾਡਾ ਕੋਈ ਵੀ ਦੀਨ ਧਰਮ ਨਹੀਂ ਹੈ ਇਸੇ ਲਈ ਗੁਰੂ ਨੇ ਤੁਹਾਡੇ ਵਰਗੇ ਮਸੰਦਾਂ ਨੂੰ ਹੀ ਉਬਲਦੇ ਹੋਏ ਤੇਲ ਦੇ ਕੜ੍ਹਾਹੇ ਵਿਚ ਸੁਟ ਕੇ ਸਾੜ ਦੇਣ ਦਾ ਹੁਕਮ ਅਪਣੇ ਸਿਖਾਂ ਨੂੰ ਦਿਤਾ ਸੀ ਤੁਹਾਡਾ ਗੁਰੂ ਸਿਰਫ ਪੈਸਾ ਅਤੇ ਬਾਦਲ ਹੀ ਹੈ ਫਿਰ 95 ਲੱਖ ਜੋ ਅਮਰੀਕਾ ਤੋਂ ਆਇਆ ਸੀ ਦੀ ਕੀ ਗੱਲ ਹੋਈ ਸੀ ਦਿੱਲੀ ਵਿਚ ? ਖਾਲਸਾ ਪੰਥ ਜੀ ਜਾਗੋ ਜਾਗੋ ਇਹਨਾਂ ਅਖੌਤੀ ਜਥੇਦਾਰਾਂ ਨੇ ਕੇਸਾਧਾਰੀ ਹਿੰਦੂਆਂ (ਡੇਰੇਦਾਰਾਂ ਸਾਧਾਂ) ਨਾਲ ਮਿਲ ਕੇ ਹੁਣ ਕਦੇ ਮੀਟਿੰਗ ਅਮ੍ਰਿੰਤਸਰ ਕਦੇ ਦਿੱਲੀ ਵਿਚ ਕਰ ਕੇ ਅਪਣੇ ਅਖੌਤੀ ਹੁਕਮਨਾਮਿਆਂ ਵਿਚ ਕੁਝ ਹੀ ਦਿਨਾਂ ਬਾਅਦ ਸਿੱਖ ਕੌਮ ਨੂੰ ਬਹੁਤ ਹੀ ਨਮੋਸ਼ੀ ਵਿਚ ਸੁਟ ਦੇਣ ਦੀਆਂ ਤਿਆਰੀਆਂ ਅਰੰਭੀਆਂ ਹੋਈਆਂ ਹਨ ਜਿਹੜੇ ਖੁਦ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਰਬ ਅਸ਼ਲੀਲ ਗ੍ਰੰਥ ਨੂੰ ਪ੍ਰਕਾਸ਼ ਕਰ ਰਹੇ ਹਨ ਜਾਂ ਕਰਵਾ ਰਹੇ ਹਨ ਉਹਨਾਂ ਬੇਸ਼ਰਮਾਂ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਹੁਣ ਵਖਤ ਆ ਗਿਆਂ ਹੈ ਕਿ ਇਹਨਾਂ ਸਿਆਸਤ ਦਾਨਾਂ ਤੋਂ ਅਪਣੇ ਧਾਰਮਕ ਅਸਥਾਨ ਅਜ਼ਾਦ ਕਰਾਉਣ ਦਾ ਨਹੀਂ ਤਾਂ ਆਉਣ ਵਾਲਾ ਵਖਤ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ । ਮੇਰੇ ਖਾਸ ਮਿਤੱਰ ਨੇ ਅਮਰੀਕਾ ਤੋਂ ਫੋਨ ਕਰ ਕੇ ਦੱਸਿਆ ਹੈ ਕਿ ਇਥੋਂ ਦੇ ਇਕ ਪੰਥ ਦਰਦੀ ਸਿੱਖ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਦੇ ਦੋ ਸਿਰਕੱਢ ਮੋਹਰਲੀ ਕਤਾਰ ਦੇ ਆਗੂਆਂ ਨੂੰ ਫੋਨ ਕਰ ਕੇ ਕਿਹਾ ਕਿ ਤੁਸੀਂ ਕਿਉਂ ਇਹ ਸੱਭ ਕੁਝ ਅੱਖਾਂ ਬੰਦ ਕਰਕੇ ਦੇਖੀ ਜਾ ਰਹੇ ਹੋ ਅਪਣੀ ਜ਼ਮੀਰ ਦੀ ਅਵਾਜ਼ ਕਿਉ ਨਹੀਂ ਬੁਲੰਦ ਕਰਦੇ ਤਾਂ ਉਹਨਾਂ ਆਗੂਆਂ ਦਾ ਜਵਾਬ ਸੀ ਕਿ ਸਾਡੇ ਹੱਥ ਪੱਲੇ ਕੁਝ ਨਹੀਂ ਹੈ ਇਥੇ ਤਾਂ ਉਹੀ ਕੁਝ ਹੁੰਦਾ ਹੈ ਜੋ ਸੁਖਬੀਰ ਬਾਦਲ ਚਾਂਹਦਾ ਹੈ । ਖਾਲਸਾ ਪੰਥ ਜੀ ਕਿਆ ਸਾਡੀ ਸੱਭ ਦੀ ਹੀ ਜ਼ਮੀਰ ਮਰ ਚੁਕੀ ਹੈ ਨਹੀਂ ਐਸੀ ਵੀ ਕੋਈ ਗੱਲ ਨਹੀਂ ਹੈ ਸਿਰਫ ਪੰਥਕ ਸੋਚ ਅਤੇ ਤੱਤ ਗੁਰਮੱਤ ਵਾਲੀ ਸੋਚ ਦੇ ਧਾਰਨੀ ਪੰਥਕ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਨ ਦੀ ਲੋੜ ਹੈ ਫਿਰ ਦੇਖੋ ਗੁਰੂ ਪੰਥ ਤੋਂ ਵੱਡਾ ਕੋਈ ਨਹੀਂ ਹੈ।