ਸਮੁੱਚਾ ਸੰਤ-ਮਹੰਤ-ਡੇਰਾਵਾਦ ਅਤੇ ਭੇਖਧਾਰੀ ਜਥੇਬੰਦੀਆਂ ਅਖੌਤੀ ਜਥੇਦਾਰ ਭਾ. ਇਕਬਾਲ ਸਿੰਘ ਪਟਨਾਂ ਰਾਹੀਂ “ਸਿੱਖ ਰਹਿਤ ਮਰਯਾਦਾ”ਅਤੇ “ਨਾਨਕਸ਼ਹੀ ਕੈਲੰਡਰ” ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋਈਆਂ-ਡੇਰਾਵਾਦ ਅਤੇ ਕੱਟੜ ਭੇਖਧਾਰੀ ਸਿੱਖ ਜਥੇਬੰਦੀਆਂ ਨਾਲ ਸਬੰਧਤ ਤਖਤਾਂ ਦੇ ਅਖੌਤੀ ਜਥੇਦਾਰਾਂ ਵਲੋਂ ਗਿਣੀ ਮਿਣੀ ਸਾਜਿਸ਼ ਰਾਹੀਂ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਆਦਿਕ ਸਿੱਖ ਸਿਧਾਂਤਾਂ ਤੇ ਹਮਲੇ ਕੀਤੇ ਜਾ ਰਹੇ ਹਨ। ਬਾਦਲ ਦਲੀ ਸ੍ਰ਼ੋਮਣੀ ਕਮੇਟੀ ਅਤੇ ਅਖੌਤੀ ਸੰਪ੍ਰਦਾਵਾਂ ਰਾਹੀਂ ਸਿੱਖਾਂ ਦੇ ਕੇਂਦਰੀ ਅਸਥਾਨਾਂ (ਤਖਤਾਂ) ਤੇ ਨਿਯੁਕਤ ਅਖੌਤੀ ਜਥੇਦਾਰ ਜੋ ਡਰਾਵਾਦ ਦੀ ਉਪਜ ਹਨ, ਆਏ ਦਿਨ ਬੇਹੂਦੇ ਸਿਧਾਂਤਹੀਣ ਹੁਕਮਨਾਮੇ ਅਦੇਸ਼ ਕੱਢ੍ਹ ਕੇ ਸਿੱਖੀ ਸਿਧਾਂਤਾਂ ਦਾ ਭਗਵਾਕਰਨ ਕਰੀ ਜਾ ਰਹੇ ਹਨ। ਪਹਿਲਾਂ ਨਸ਼ਿਆਂ ਅਤੇ ਲਚਰਤਾ ਨਾਲ ਭਰੇ ਅਖੌਤੀ ਦਸਮ ਗ੍ਰੰਥ ਦਾ “ਗੁਰੂ ਗ੍ਰੰਥ ਸਾਹਿਬ ਜੀ” ਦੇ ਬਰਾਬਰ ਪ੍ਰਕਾਸ਼ ਕਰਕੇ, ਸ਼ਬਦ ਗੁਰੂ-ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਂਨਤਾ ਘਟਾਉਣਾ ਅਤੇ ਹੁਣ ਅਖੌਤੀ ਜਥੇਦਾਰਾਂ ਦੀ ਆਪਸੀ ਜੰਗ ਦਾ ਢੌਂਗ ਰਚ ਕੇ “ਸਿੱਖ ਇੱਕ ਵੱਖਰੀ ਕੌਮ” ਦੇ ਪ੍ਰਤੀਕ “ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ” ਵਿੱਚ ਆਪ ਹੁਦਰੀਆਂ ਤਬਦੀਲੀਆਂ ਕਰਨ ਜਾ ਰਹੇ ਹਨ। ਇਹ ਮਹੰਤ ਨਰੈਣੂ ਦੀ ਤਰ੍ਹਾਂ ਗੁਰਦੁਆਰਿਆਂ ਨੂੰ ਥੋਥੇ ਕਰਮਕਾਂਡਾਂ ਅਤੇ ਆਪਣੀ ਐਸ਼ ਦੇ ਅੱਡੇ ਬਨਾਉਣਾ ਚਾਹੁੰਦੇ ਹਨ। ਸਾਧ ਸੰਗਤ ਜੀ! ਬਾਣੇ ਇਨ੍ਹਾਂ ਨੇ ਸਿੰਘਾਂ ਦੇ ਪਾਏ ਹੋਏ ਹਨ ਪਰ ਵਾਸਤਵ ਵਿੱਚ ਇਹ ਬ੍ਰਾਹਮਣਵਾਦ ਦੇ ਖੋਤੇ ਹਨ। ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕਵਾਰ ਖੋਤੇ ਤੇ ਸ਼ੇਰ ਦੀ ਖੱਲ੍ਹ ਪਾ ਕੇ ਅਜਿਹੇ ਭੇਖੀ ਸਿੱਖਾਂ ਦਾ ਭਾਂਡਾ ਸੰਗਤ ਦੀ ਕਚਹਿਰੀ ਵਿੱਚ ਭੰਨਿਆਂ ਸੀ। ਅੱਜ ਫਿਰ ਇਹ ਚ੍ਹਾਮਲੇ ਫਿਰਦੇ ਹਨ। ਗੁਰੂ ਗ੍ਰੰਥ ਦਾ ਪ੍ਰਕਾਸ਼ ਤਾਂ ਸਿਰਫ ਸਿੱਖ ਸੰਗਤਾਂ ਦਾ ਭੇਟ-ਚੜ੍ਹਾਵਾ ਇਕੱਠਾ ਕਰਨ ਲਈ ਕਰਦੇ ਹਨ ਪਰ ਗੱਲ ਆਪਣੇ ਸੰਤਾਂ-ਮਹੰਤਾਂ ਦੀ ਹੀ ਮੰਨਦੇ ਤੇ ਚਲਾਉਂਦੇ ਹਨ। ਸਿੱਖ ਸੰਗਤਾਂ ਨੂੰ ਇਨ੍ਹਾਂ ਅਖੌਤੀ ਜਥੇਦਾਰਾਂ ਦੀਆਂ ਗੁੱਝੀਆਂ ਚਾਲਾਂ ਤੋਂ ਸੁਚੇਤ ਰਹਿਣ ਕਈ ਅਸੀਂ ਗੁਰੂ ਦਾ ਵਾਸਤਾ ਪਾ ਰਹੇ ਹਾਂ। ਜੇ ਅੱਜ ਵੀ ਸਿੱਖ ਸੰਗਤਾਂ ਸੁਚੇਤ ਨਾਂ ਹੋਈਆਂ ਤਾਂ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਭਗਵੇ ਕਪੜੇ ਪਵਾ ਕੇ ਮਹਾਂਭਾਰਤ, ਰਮਾਇਣ ਅਤੇ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਕਰਾ ਦੇਣਗੇ! ਸਿੱਖ ਰਹਿਤ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਡੇਰਿਆਂ ਦੀ ਮਰਯਾਦਾ ਅਤੇ ਪੰਡਿਤ ਦੇਵੀ ਦਿਆਲ ਵਾਲਾ ਕੈਲੰਡਰ ਵੀ ਲਾਗੂ ਕੀਤਾ ਜਾ ਸਕਦਾ ਹੈ। ਸੋ ਇਸ ਕਰਕੇ ਅਖੌਤੀ ਜਥੇਦਾਰਾਂ ਦੇ ਅਖੌਤੀ ਆਦੇਸ਼ਾਂ ਅਤੇ ਹੁਕਮਨਾਮਿਆਂ ਨੂੰ ਨਕਾਰ ਦਿੱਤਾ ਜਾਵੇ ਇਸ ਵਿੱਚ ਹੀ ਪੰਥ ਦਾ ਭਲਾ ਹੈ।
ਸੰਗਤਾਂ ਨੂੰ ਇਸ ਦਰਦ ਭਰੀ ਬੇਨਤੀ ਰਾਹੀਂ ਸੁਚੇਤ ਕਰਦੇ ਹੋਏ-ਅਸੀਂ ਹਾਂ ਸਮੁੱਚੇ ਉਤਰੀ ਅਮਰੀਕਾ ਅਤੇ ਕਨੇਡਾ ਦੇ ਮਿਸ਼ਨਰੀ ਗੁਰ ਸਿੱਖ, ਪ੍ਰਚਾਰਕ, ਵਿਦਵਾਂਨ, ਲੀਡਰ, ਲਿਖਾਰੀ ਵੀਰ ਅਤੇ ਪੰਥਕ ਜਥੇਬੰਦੀਆਂ:
ਤਰਲੋਚਨ ਸਿੰਘ ਦੁਪਾਲਪੁਰ-ਮੈਂਬਰ ਸ਼੍ਰੋਮਣੀ ਕਮੇਟੀ, ਗੁਰਚਰਨ ਸਿੰਘ ਬਰਾੜ ਤੇ ਸਰਬਜੀਤ ਸਿੰਘ ਸੈਕਰਾਮੈਂਟੋ-ਸਿੰਘ ਸਭਾ ਇੰਟ੍ਰਨੈਸ਼ਨਲ ਅਮਰੀਕਾ ਕਨੇਡਾ, ਕਾਰਜ ਸਿੰਘ ਸੰਧੂ ਫਿਲਾਡਲਫੀਆ, ਹਰਦੀਪ ਸਿੰਘ ਮੰਡ, ਸੁਖਦਰਸ਼ਨ ਸਿੰਘ ਮੰਡੇਰ, ਕੁਲਦੀਪ ਸਿੰਘ ਗੁਰਦੇਵ ਸਿੰਘ ਤੇ ਮਹਿੰਦਰ ਸਿੰਘ-ਸੰਸਥਾ-ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥ ਭਾ. ਭੂਪਿੰਦਰ ਸਿੰਘ ਸੀਐਟਲ-ਦਲ ਖਾਲਸਾ, ਪ੍ਰੋ: ਮੱਖਣ ਸਿੰਘ-ਗੁਰਮਤਿ ਪ੍ਰਸਾਰ ਸਭਾ ਕੈਲੀਫੋਰਨੀਆ, ਗਿਆਨੀ ਧਰਮ ਸਿੰਘ ਬੈਂਸ, ਭਾ. ਸਤਨਾਮ ਸਿੰਘ ਵਿਰਕ ਅਤੇ ਭਾ. ਹਰਬੀਰ ਸਿੰਘ ਧਰਮ ਪ੍ਰਚਾਰ ਕਮੇਟੀ ਫਿਲਾਡੈਲਫੀਆ ਸਿੱਖ ਸੋਸਇਟੀ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ -ਗੁਰੂ ਗਰੰਥ ਪ੍ਰਚਾਰ ਮਿਸ਼ਨ ਆਫ (USA) ਭਾ. ਸੁਖਦੇਵ ਸਿੰਘ ਸਿਖਿਆਰਥੀ-ਟਕਸਾਲ ਪਹੂਵਿੰਡ ਅਤੇ ਭਾ. ਟਹਿਲ ਸਿੰਘ-ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ ਇੰਨਟਰਨੈਸ਼ਨਲ। ਭਾ ਪਰਮਜੀਤ ਸਿੰਘ ਦਾਖਾ ਪ੍ਰਧਾਨ-ਦਲ ਖ਼ਾਲਸਾ ਅਲਾਇੰਸ USA। ਅਤੇ ਪੰਥਕ ਜਥੇਬੰਦੀਆਂ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ, ਦਲ ਖ਼ਾਲਸਾ ਅਲਾਇੰਸ USA, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA, ਗੁਰਮਤਿ ਪ੍ਰਸਾਰ ਸਭਾ ਕੈਲੇਫੋਰਨੀਆਂ, ਟਕਸਾਲ ਪਹੂਵਿੰਡ, ਦਸਮ ਗ੍ਰੰਥ ਵਿਰੋਧੀ ਫਰੰਟ ਅਤੇ ਦਸਮ ਗ੍ਰੰਥ ਵਿਾਰ ਮੰਚ ਆਦਿਕ।
Recent Comments